ਸਰਕਾਰੀ ਹਾਈ ਸਕੂਲ ਰਾਏ ਚੱਕ ਦੇ 7 ਬੱਚਿਆਂ ਵੱਲੋ ਐੱਨ.ਐਮ.ਐਮ.ਐਸ.ਪ੍ਰਤਿਯੋਗਤਾ ਪਾਸ ਕੀਤੀ

ਗੁਰਦਾਸਪੁਰ 27 ਜੂਨ । ਸਰਕਾਰੀ ਹਾਈ ਸਕੂਲ ਦੇ 7 ਬੱਚਿਆ ਵੱਲੋਂ ਐੱਨ.ਐਮ.ਐਮ.ਐਸ. ਦੀ ਪ੍ਰੀਖਿਆ ਪਾਸ ਕਰਕੇ ਆਪਣੇ ਅਧਿਆਪਕਾਂ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਉਪਰੋਕਤ ਜਾਣਕਾਰੀ ਦਿੰਦਿਆ ਸਕੂਲ ਦੇ ਹੈੱਡ ਮਾਸਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਦੇ 7 ਵਿਦਿਆਰਥੀ ਜਸਮੀਤ ਕੌਰ , ਮੁਸਕਾਨ , ਰੀਆ , ਜਸ਼ਨਪ੍ਰੀਤ ਕੌਰ , ਸਹਿਜਪ੍ਰੀਤ ਸਿੰਘ , ਲਵਪ੍ਰੀਤ ਸਿੰਘ ਤੇ ਦਿਲਪ੍ਰੀਤ ਵੱਲੋਂ ਐੱਨ.ਐਮ.ਐਮ.ਐਸ. ਦੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਅਧਿਆਪਕ ਬਲਵਿੰਦਰ ਕੁਮਾਰ , ਬਿਕਰਮਜੀਤ ਸਿੰਘ , ਹਰਵੰਤ ਸਿੰਘ। ਮੈਡਮ ਰਵਿੰਦਰ ਕੌਰ , ਮੈਡਮ ਊਸ਼ਾ ਰਾਣੀ , ਮੈਡਮ ਸੁਨੈਣਾ, ਮੈਡਮ ਹਰਿੰਦਰ ਕੌਰ ਤੇ ਮੈਡਮ ਰਣਜੀਤ ਕੌਰ ਦੀ ਅਗਵਾਈ ਸਦਕਾ ਵਿਦਿਆਰਥੀਆਂ ਇਹ ਪ੍ਰਤਿਯੋਗਤਾ ਪਾਸ ਕਰਨ ਵਿੱਚ ਸਫਲ ਹੋਏ ਹਨ।

ਇਸ ਨਾਲ ਸਰਕਾਰ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਹਰ ਸਾਲ 12,000 ਰੁਪੈ ਮਿਲਣਗੇ ਤੇ +2 ਤੱਕ ਇਹ ਵਜ਼ੀਫ਼ਾ ਮਿਲੇਗਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕੋਵਿਡ 19 ਕਰੋਨਾ ਦੇ ਚੱਲਦਿਆਂ ਸਰਕਾਰੀ ਅਧਿਆਪਕਾਂ ਵੱਲੋਂ ਬੱਚਿਆ ਨੂੰ ਆਨ-ਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ।

Coronavirus Update (Live)

Coronavirus Update

error: Content is protected !!