ਗੁਰਦਾਸਪੁਰ, 29 ਜੂਨ 2026 (ਮੰਨਨ ਸੈਣੀ)। ਸਥਾਨਕ ਜੇਐੱਸ ਬੈਡਮਿੰਟਨ ਸੈਂਟਰ ਵਿਖੇ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਸੰਪੰਨ ਹੋਏ। ਸਮਾਗਮ ਦੀ ਪ੍ਰਧਾਨਗੀ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੰਜੀਵ ਸਰਪਾਲ ਨੇ ਕੀਤੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਟਰੇਡ ਵਿੰਗ ਪੰਜਾਬ ਦੇ ਮਹਾਸਚਿਵ ਰੰਜੀਤ ਪਾਲ ਸਿੰਘ ਅਤੇ ਹਲਕਾ ਇੰਚਾਰਜ ਰਮਨ ਬਹਿਲ ਸ਼ਾਮਲ ਹੋਏ।
ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵੱਲੋਂ ਵਿੱਦਿਆ ਜੋਤ ਜਗਾ ਕੇ ਕੀਤੀ ਗਈ। ਇਸ ਉਪਰੰਤ ਮੁੱਖ ਮਹਿਮਾਨ ਰਮਨ ਬਹਿਲ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਕਈ ਸਾਲਾਂ ਬਾਅਦ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ਲਾਘਾਯੋਗ ਹਨ। ਉਨ੍ਹਾਂ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਰੰਜੀਤ ਪਾਲ ਸਿੰਘ ਨੇ ਬੈਡਮਿੰਟਨ ਐਸੋਸੀਏਸ਼ਨ ਅਤੇ ਜੇਐੱਸ ਬੈਡਮਿੰਟਨ ਅਕੈਡਮੀ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਗਏ ਇਸ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਸਰਕਾਰ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦਾ ਯਤਨ ਕਰ ਰਹੀ ਹੈ, ਉੱਥੇ ਬੱਚਿਆਂ ਦਾ ਅਜਿਹੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣਾ ਬਹੁਤ ਸ਼ਲਾਘਾਯੋਗ ਹੈ।
ਡਾ. ਸੰਜੀਵ ਸਰਪਾਲ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਅੱਗੇ ਵੀ ਅਜਿਹੇ ਮੁਕਾਬਲੇ ਕਰਵਾਉਂਦੀ ਰਹੇਗੀ ਤਾਂ ਜੋ ਗੁਰਦਾਸਪੁਰ ਦੇ ਖਿਡਾਰੀ ਸੂਬਾ ਅਤੇ ਰਾਸ਼ਟਰੀ ਮੁਕਾਬਲਿਆਂ ਵਿੱਚ ਆਪਣਾ ਦਮ ਦਿਖਾ ਸਕਣ। ਜੇਐੱਸ ਅਕੈਡਮੀ ਦੇ ਆਨਰ ਸਿਮਰਜੀਤ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਖਿਡਾਰੀਆਂ ਦੇ ਪਰਿਵਾਰਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਹ ਐਸੋਸੀਏਸ਼ਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਅਤੇ ਖਿਡਾਰੀਆਂ ਨੂੰ ਅੱਗੇ ਲਿਜਾਣ ਲਈ ਹਰ ਸਾਰਥਕ ਕਦਮ ਚੁੱਕਣਗੇ।

ਨਤੀਜੇ: ਅੰਡਰ-11 ਲੜਕੇ ਸਿੰਗਲ ਵਿੱਚ ਨਿਕੇਤ ਮਹਾਜਨ ਪਹਿਲੇ, ਜਸਨੂਰ ਦੂਜੇ ਸਥਾਨ ‘ਤੇ ਰਹੇ। ਲੜਕੀਆਂ ਸਿੰਗਲ ਵਿੱਚ ਕ੍ਰਿਸ਼ਾ ਮਹਾਜਨ ਪਹਿਲੇ, ਜਿਮਦੀਪ ਕੌਰ ਦੂਜੇ ਸਥਾਨ ‘ਤੇ ਰਹੀਆਂ। ਲੜਕੇ ਡਬਲ ਅੰਡਰ-11 ਵਿੱਚ ਨਿਕੇਤ ਮਹਾਜਨ ਅਤੇ ਤਨਵ ਪਹਿਲੇ, ਵਿਕਸਿਤ ਸ਼ਰਮਾ ਅਤੇ ਰਿਸ਼ਾਨ ਦੂਜੇ ਸਥਾਨ ‘ਤੇ ਰਹੇ। ਲੜਕੀਆਂ ਡਬਲ ਅੰਡਰ-11 ਵਿੱਚ ਜਿਵਦੀਪ ਕੌਰ ਅਤੇ ਨਵਿਆ ਸਹੋਤਾ ਪਹਿਲੇ, ਕ੍ਰਿਸ਼ਾ ਮਹਾਜਨ ਅਤੇ ਸਾਨਵੀ ਅਬਰੋਲ ਦੂਜੇ ਸਥਾਨ ‘ਤੇ ਰਹੀਆਂ।
ਅੰਡਰ-13 ਲੜਕੇ ਸਿੰਗਲ ਵਿੱਚ ਕਬੀਰ ਮਹਾਜਨ ਪਹਿਲੇ, ਧਰੂਵ ਸੈਣੀ ਦੂਜੇ ਸਥਾਨ ‘ਤੇ ਰਹੇ। ਲੜਕੀਆਂ ਵਿੱਚ ਕ੍ਰਿਤਿਕਾ ਤਲਵਾਰ ਪਹਿਲੇ, ਸਿਦਕ ਦੂਜੇ ਸਥਾਨ ‘ਤੇ ਰਹੀ। ਲੜਕੇ ਡਬਲ ਵਿੱਚ ਧਰੂਵ ਸੈਣੀ ਅਤੇ ਕਬੀਰ ਮਹਾਜਨ ਪਹਿਲੇ, ਸਕਸ਼ਮ ਅਤੇ ਯੁੱਧ ਸਿੰਘ ਦੂਜੇ ਸਥਾਨ ‘ਤੇ ਰਹੇ। ਲੜਕੀਆਂ ਡਬਲ ਵਿੱਚ ਧਾਨਵੀ ਅਤੇ ਸਿਦਕ ਪਹਿਲੇ, ਕ੍ਰਿਸ਼ਾ ਅਤੇ ਸਾਨਵੀ ਅਬਰੋਲ ਦੂਜੇ ਸਥਾਨ ‘ਤੇ ਰਹੀਆਂ।
ਅੰਡਰ-15 ਲੜਕੇ ਸਿੰਗਲ ਵਿੱਚ ਅਗ੍ਰਿਮ ਕੁਮਾਰ ਪਹਿਲੇ, ਬੈਂਸ ਸਮਰਜੋਤ ਦੂਜੇ ਸਥਾਨ ‘ਤੇ ਰਹੇ। ਲੜਕੀਆਂ ਵਿੱਚ ਤਵਨੂਰ ਪਹਿਲੇ, ਤਨੁਸ਼ੀ ਦੂਜੇ ਸਥਾਨ ‘ਤੇ ਰਹੀ। ਲੜਕੇ ਡਬਲ ਵਿੱਚ ਧਰੂਵ ਸੈਣੀ ਅਤੇ ਕਬੀਰ ਪਹਿਲੇ, ਅਗ੍ਰਿਮ ਕੁਮਾਰ ਅਤੇ ਬੈਂਸ ਸਮਰਜੋਤ ਦੂਜੇ ਸਥਾਨ ‘ਤੇ ਰਹੇ। ਲੜਕੀਆਂ ਡਬਲ ਵਿੱਚ ਸਾਇਰਾ ਅਤੇ ਤਵਨੂਰਪ੍ਰੀਤ ਕੌਰ ਪਹਿਲੇ, ਗ੍ਰਿਸ਼ਾ ਅਤੇ ਖੁਸ਼ਬੂ ਦੂਜੇ ਸਥਾਨ ‘ਤੇ ਰਹੀਆਂ।
ਅੰਡਰ-17 ਲੜਕੇ ਸਿੰਗਲ ਵਿੱਚ ਅਗ੍ਰਿਮ ਕੁਮਾਰ ਪਹਿਲੇ, ਨਮਨ ਡੋਗਰਾ ਦੂਜੇ ਸਥਾਨ ‘ਤੇ ਰਹੇ। ਲੜਕੀਆਂ ਸਿੰਗਲ ਵਿੱਚ ਪ੍ਰਗੁਨ ਅੰਗੁਰਾਲ ਪਹਿਲੇ, ਤਵਨੂਰਪ੍ਰੀਤ ਕੌਰ ਦੂਜੇ ਸਥਾਨ ‘ਤੇ ਰਹੀ। ਲੜਕੇ ਡਬਲ ਵਿੱਚ ਦਿਵਾਂਸ਼ੂ ਅਤੇ ਸਾਮਰਥ ਪਹਿਲੇ, ਜਸਕਿਰਤ ਅਤੇ ਨਮਨ ਡੋਗਰਾ ਦੂਜੇ ਸਥਾਨ ‘ਤੇ ਰਹੇ। ਅੰਡਰ-19 ਲੜਕੇ ਸਿੰਗਲ ਵਿੱਚ ਅਰਵਿੰਦਰ ਕੁਮਾਰ ਪਹਿਲੇ, ਨਮਨ ਡੋਗਰਾ ਦੂਜੇ ਸਥਾਨ ‘ਤੇ ਰਹੇ। ਲੜਕੀਆਂ ਅੰਡਰ-19 ਵਿੱਚ ਪ੍ਰਗੁਨ ਅੰਗੁਰਾਲ ਪਹਿਲੇ, ਜਸਲੀਨ ਕੌਰ ਦੂਜੇ ਸਥਾਨ ‘ਤੇ ਰਹੀ।
ਇਸ ਮੌਕੇ ਹੇਮੰਤ ਚੋਪੜਾ, ਸੰਜੀਵ ਕੌਸ਼ਲ, ਵਾਸੁਦੇਵ ਸ਼ਰਮਾ, ਤਰੁਣ ਮਹਾਜਨ, ਦਿਨੇਸ਼ ਕੁਮਾਰ, ਸਮੀਰ ਅਬਰੋਲ, ਦਰਸ਼ਨ ਮਹਾਜਨ, ਕਸ਼ਮੀਰ ਸਿੰਘ ਵਾਹਲਾ, ਅਭੈ ਮਹਾਜਨ, ਅਨੂ ਗੰਡੋਤਰਾ ਸਮੇਤ ਸ਼ਹਿਰ ਦੇ ਗਣਮਾਨਯ ਲੋਕ ਹਾਜ਼ਰ ਸਨ।