Close

Recent Posts

ਪੰਜਾਬ ਰਾਜਨੀਤੀ

ਆਜ਼ਾਦ ਕੌਂਸਲਰਾਂ ਨੇ ਫੜਿਆ ਆਪ ਦਾ ਪੱਲਾ: ਬੋਹਾ ਅਤੇ ਬਰੇਟਾ ਨਗਰ ਕੌਂਸਲ ਦੇ ਕਈ ਆਜਾਦ ਕੌਂਸਲਰ ਆਪ ਵਿੱਚ ਸ਼ਾਮਲ

ਆਜ਼ਾਦ ਕੌਂਸਲਰਾਂ ਨੇ ਫੜਿਆ ਆਪ ਦਾ ਪੱਲਾ: ਬੋਹਾ ਅਤੇ ਬਰੇਟਾ ਨਗਰ ਕੌਂਸਲ ਦੇ ਕਈ ਆਜਾਦ ਕੌਂਸਲਰ ਆਪ ਵਿੱਚ ਸ਼ਾਮਲ
  • PublishedJune 10, 2026

ਓਐਸਡੀ ਰਾਜਬੀਰ ਘੁੰਮਣ ਨੇ ਸਾਰੇ ਕੌਂਸਲਰਾਂ ਦਾ ਪਾਰਟੀ ਵਿੱਚ ਕੀਤਾ ਸਵਾਗਤ

ਚੰਡੀਗੜ੍ਹ 10 ਜੂਨ 2026 (ਦੀ ਪੰਜਾਬ ਵਾਇਰ)। ਪੰਜਾਬ ਦੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਹਲਕਾ ਬੁਢਲਾਡਾ ਵਿੱਚ ਹੋਰ ਵੱਡੀ ਮਜ਼ਬੂਤੀ ਮਿਲੀ ਹੈ। ਬੁੱਧਵਾਰ ਨੂੰ ਨਗਰ ਕੌਂਸਲ ਬੋਹਾ ਅਤੇ ਬਰੇਟਾ ਦੇ ਕਈ ਆਜਾਦ ਕੌਂਸਲਰ ਮੁਖਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਅਤੇ  ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਹਾਜ਼ਰੀ ਵਿੱਚ ‘ਆਪ’ ਵਿੱਚ ਸ਼ਾਮਿਲ ਹੋ ਗਏ।

ਓਐਸਡੀ ਰਾਜਬੀਰ ਘੁੰਮਣ ਨੇ ਸਾਰੇ ਕੌਂਸਲਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਹਲਕੇ ਵਿੱਚ ਪਾਰਟੀ ਦਾ ਜਨ ਅਧਾਰ ਹੋਰ ਮਜ਼ਬੂਤ ਹੋਵੇਗਾ ਅਤੇ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਹੋ ਰਹੇ ਲੋਕ ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਵਰਗਾਂ ਦੇ ਲੋਕ ਅਤੇ ਚੁਣੇ ਹੋਏ ਨੁਮਾਇੰਦੇ ਆਪ ਨਾਲ ਜੁੜ ਰਹੇ ਹਨ।

ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਕੌਂਸਲਰਾਂ ਵਿੱਚ  ਕੁਲਵੰਤ ਸਿੰਘ, ਵਾਰਡ ਨੰਬਰ 6, ਕਿਰਪਾਲ ਸਿੰਘ ਖਾਲਸਾ, ਵਾਰਡ ਨੰਬਰ 4 ਅਤੇ  ਚਰਨਜੀਤ ਸਿੰਘ ਚੰਨੀ, ਵਾਰਡ ਨੰਬਰ 1,ਨਗਰ ਕੌਂਸਲ ਬਰੇਟਾ ਤੋਂ ਗਗਨਦੀਪ ਸਿੰਘ, ਵਾਰਡ ਨੰਬਰ 8, ਲਖਵਿੰਦਰ ਕੁਮਾਰ ਲੱਕੀ, ਵਾਰਡ ਨੰਬਰ 10, ਮਨਪ੍ਰੀਤ ਕੌਰ, ਵਾਰਡ ਨੰਬਰ 12, ਅਮਰਜੀਤ ਦੇਵੀ, ਵਾਰਡ ਨੰਬਰ 7,ਗਗਨਦੀਪ ਕੌਰ, ਵਾਰਡ ਨੰਬਰ 9, ਸੰਦੀਪ ਕੌਰ ਵਾਰਡ ਨੰਬਰ 11 ਸ਼ਾਮਿਲ ਹਨ

ਇਸ ਮੌਕੇ  ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਹਲਕਾ ਬੁਢਲਾਡਾ ਦੇ ਲੋਕ ਵਿਕਾਸ, ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕ ਭਲਾਈ ਦੀ ਰਾਜਨੀਤੀ ਨੂੰ ਪਸੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਕੌਂਸਲਰ ਆਪਣੇ-ਆਪਣੇ ਇਲਾਕਿਆਂ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

ਇਸ ਮੌਕੇ ਨਵੇਂ ਸ਼ਾਮਲ ਸਾਰੇ ਕੌਂਸਲਰਾਂ ਨੇ ਭਰੋਸਾ ਦਿੱਤਾ ਕਿ ਉਹ ਪਾਰਟੀ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਅਤੇ ਆਪਣੇ ਇਲਾਕਿਆਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ।

Written By
The Punjab Wire