ਗੁਰਦਾਸਪੁਰ

ਪੰਜ ਪ੍ਰਣਾਂ ਦੀ ਪਾਲਣਾ ਨਾਲ ਹੀ ਗੁਰਸਿੱਖ ਜੀਵਨ ਸਫਲ ਹੁੰਦਾ ਹੈ : ਭਾਈ ਗੁਰਦੇਵ ਸਿੰਘ ਜੀ ਕਾਕੂਵਾਲ

ਪੰਜ ਪ੍ਰਣਾਂ ਦੀ ਪਾਲਣਾ ਨਾਲ ਹੀ ਗੁਰਸਿੱਖ ਜੀਵਨ ਸਫਲ ਹੁੰਦਾ ਹੈ : ਭਾਈ ਗੁਰਦੇਵ ਸਿੰਘ ਜੀ ਕਾਕੂਵਾਲ
  • PublishedJune 4, 2026

ਗੁਰਦਾਸਪੁਰ, 3 ਜੂਨ 2026 (ਮੰਨਨ ਸੈਣੀ)। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਪਰਮ ਪੂਜਨੀਏ ਨਿਰੰਕਾਰੀ ਰਾਜਪਿਤਾ ਜੀ ਦੇ ਪਾਵਨ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਸਤਸੰਗ ਭਵਨ ਗੁਰਦਾਸਪੁਰ ਵਿਖੇ ਵਿਸ਼ੇਸ਼ ਸਤਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪਰਮ ਸਤਿਕਾਰਯੋਗ ਭਾਈ ਸਾਹਿਬ ਗੁਰਦੇਵ ਸਿੰਘ ਜੀ (ਗਿਆਨ ਪ੍ਰਚਾਰਕ), ਕਾਕੂਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਸਿੱਖ ਦੇ ਜੀਵਨ ਵਿੱਚ ਪੰਜ ਪ੍ਰਣਾਂ ਦੀ ਬਹੁਤ ਵੱਡੀ ਮਹੱਤਤਾ ਹੈ, ਜੋ ਸਤਿਗੁਰ ਤੋਂ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਨ ਸਮੇਂ ਕੀਤੇ ਜਾਂਦੇ ਹਨ।

ਉਨ੍ਹਾਂ ਸੰਪੂਰਨ ਅਵਤਾਰ ਬਾਣੀ ਦੇ ਸ਼ਬਦ “ਅਵਤਾਰ ਜੇ ਪੰਜ ਪ੍ਰਣ ਨਾ ਮੰਨੀਏ, ਸ਼ਬਦ ਬੋਧ ਵੀ ਹੁੰਦਾ ਨਹੀਂ” ਦੇ ਭਾਵਾਂ ਦੀ ਵਿਸਥਾਰ ਨਾਲ ਵਿਆਖਿਆ ਕਰਦਿਆਂ ਕਿਹਾ ਕਿ ਇਨ੍ਹਾਂ ਪ੍ਰਣਾਂ ਦੀ ਪਾਲਣਾ ਕਰਕੇ ਹੀ ਮਨੁੱਖ ਆਪਣੇ ਜੀਵਨ ਨੂੰ ਆਧਿਆਤਮਿਕ ਉਚਾਈਆਂ ਤੱਕ ਲੈ ਜਾ ਸਕਦਾ ਹੈ।

ਇਸ ਵਿਸ਼ੇਸ਼ ਸਤਸੰਗ ਵਿੱਚ 1500 ਤੋਂ ਵੱਧ ਸਾਧ ਸੰਗਤ ਨੇ ਸ਼ਿਰਕਤ ਕੀਤੀ ਅਤੇ ਅਨੇਕਾਂ ਬ੍ਰਾਂਚਾਂ ਤੋਂ ਪਹੁੰਚੀ ਸੰਗਤ ਨੇ ਸਤਸੰਗ ਦਾ ਲਾਭ ਪ੍ਰਾਪਤ ਕੀਤਾ। ਇਸ ਮੌਕੇ ਪਠਾਨਕੋਟ ਦੇ ਜ਼ੋਨਲ ਇੰਚਾਰਜ਼ ਸ੍ਰੀ ਸੁਰਿੰਦਰ ਦੱਤਾ ਜੀ, ਵੱਖ-ਵੱਖ ਬ੍ਰਾਂਚਾਂ ਦੇ ਮੁਖੀ ਮਹਾਤਮਾ ਅਤੇ ਖੇਤਰੀ ਸੰਚਾਲਕ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਪ੍ਰੋਗਰਾਮ ਦੇ ਅੰਤ ਵਿੱਚ ਗੁਰਦਾਸਪੁਰ ਬ੍ਰਾਂਚ ਦੇ ਸੰਯੋਜਕ ਸ੍ਰੀ ਬਲਜੀਤ ਸਿੰਘ ਜੀ ਨੇ ਆਏ ਹੋਏ ਮਹਾਤਮਾਵਾਂ ਅਤੇ ਸਾਧ ਸੰਗਤ ਦਾ ਧੰਨਵਾਦ ਕੀਤਾ। ਸਤਸੰਗ ਤੋਂ ਬਾਅਦ ਅਨੇਕਾਂ ਜਿਗਿਆਸੂਆਂ ਨੇ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਕੇ ਆਪਣਾ ਜੀਵਨ ਧੰਨ ਬਣਾਇਆ।

Written By
The Punjab Wire