ਭਾਜਪਾ ਨੇ ਗੁਰਦਾਸਪੁਰ ਮਿਊਂਸੀਪਲ ਕਮੇਟੀ ਦੇ ਸਾਰੇ 29 ਵਾਰਡਾਂ ਲਈ ਉਮੀਦਵਾਰ ਐਲਾਨੇ, ਭਰੇ ਕਾਗਜ
ਗੁਰਦਾਸਪੁਰ, 2 ਜੂਨ 2026 (ਮੰਨਨ ਸੈਣੀ)। ਭਾਰਤੀ ਜਨਤਾ ਪਾਰਟੀ (BJP) ਨੇ 13 ਜੂਨ ਨੂੰ ਹੋਣ ਵਾਲੀਆਂ ਗੁਰਦਾਸਪੁਰ ਮਿਊਂਸੀਪਲ ਕਮੇਟੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ 29 ਵਾਰਡਾਂ ਵਿੱਚੋਂ ਸਾਰੇ 29 ਵਾਰਡਾਂ ਲਈ ਉਮੀਦਵਾਰ ਐਲਾਨੇ ਹਨ। ਸੂਚੀ ਭਾਜਪਾ ਪੰਜਾਬ ਦੇ ਸੂਬਾ ਸਕੱਤਰ ਰਾਕੇਸ਼ ਸ਼ਰਮਾ ਵੱਲੋਂ ਜਾਰੀ ਕੀਤੀ ਗਈ ਅਤੇ ਜ਼ਿਲ੍ਹਾ ਪ੍ਰਧਾਨ ਬਾਘੇਲ ਸਿੰਘ ਬਾਹੀਆਂ ਨੇ ਤਸਦੀਕ ਕੀਤੀ।
ਜਾਰੀ ਸੂਚੀ ਮੁਤਾਬਕ ਵਾਰਡ ਨੰਬਰ 1 (SC) ਤੋਂ ਚਰਨਜੀਤ ਸਿੰਘ, ਵਾਰਡ 2 (W) ਤੋਂ ਆਸ਼ਾ, ਵਾਰਡ 3 (GEN) ਤੋਂ ਅਮਰਜੀਤ ਕੌਰ, ਵਾਰਡ 4 (SC-W) ਤੋਂ ਰੁਪਿੰਦਰਜੀਤ ਕੌਰ, ਵਾਰਡ 5 (GEN) ਤੋਂ ਸਰਵੇਸ਼ਵਰ ਸ਼ਰਮਾ, ਵਾਰਡ 6 (GEN-W) ਤੋਂ ਪਰਮਜੀਤ ਕੌਰ, ਵਾਰਡ 7 (GEN) ਤੋਂ ਅਮਰਜੀਤ ਸਿੰਘ, ਵਾਰਡ 8 (GEN-W) ਤੋਂ ਸ਼ਿਵਾਨੀ, ਵਾਰਡ 9 (GEN) ਤੋਂ ਰਾਮ ਕ੍ਰਿਸ਼ਨ ਅਤੇ ਵਾਰਡ 10 (GEN-W) ਤੋਂ ਨਰਿੰਦਰਜੀਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਵਾਰਡ 11 (GEN) ਤੋਂ ਵਿਕਾਸ ਗੁਪਤਾ, ਵਾਰਡ 12 (GEN-W) ਤੋਂ ਸੀਮਾ, ਵਾਰਡ 13 (GEN) ਤੋਂ ਕਿਰਨ ਬਾਲਾ, ਵਾਰਡ 14 (BC) ਤੋਂ ਅਮਿਤ ਕੁਮਾਰ, ਵਾਰਡ 15 (GEN) ਤੋਂ ਵਾਸੂ ਮਹਾਜਨ, ਵਾਰਡ 16 (W) ਤੋਂ ਏਕਤਾ ਸੇਖਰੀ, ਵਾਰਡ 17 (GEN) ਤੋਂ ਸੁਧੀਰ ਮਹਾਜਨ, ਵਾਰਡ 18 (SC-W) ਤੋਂ ਕਮਲਾ, ਵਾਰਡ 19 (GEN) ਤੋਂ ਪਵਨ ਕੁਮਾਰ ਅਤੇ ਵਾਰਡ 20 (W) ਤੋਂ ਤਾਨੀਆ ਸ਼ਰਮਾ ਉਮੀਦਵਾਰ ਹਨ।
ਵਾਰਡ 21 (SC) ਤੋਂ ਰੋਹਿਤ ਕੁਮਾਰ, ਵਾਰਡ 22 (GEN) ਤੋਂ ਮੋਨਿਕਾ ਸ਼ਰਮਾ, ਵਾਰਡ 23 (SC) ਤੋਂ ਸੰਤੋਸ਼ ਕੁਮਾਰੀ, ਵਾਰਡ 24 (SC-W) ਤੋਂ ਰੇਨੂ ਬਾਲਾ, ਵਾਰਡ 25 (GEN) ਤੋਂ ਡਾ. ਲੋਕੇਸ਼ ਕੁਮਾਰ, ਵਾਰਡ 26 (W) ਤੋਂ ਰੇਖਾ ਵਰਮਾ, ਵਾਰਡ 27 (GEN) ਤੋਂ ਵਰੁਣ ਗੋਸਾਈਂ, ਵਾਰਡ 28 (W) ਤੋਂ ਰੰਜੂ ਸੈਣੀ ਅਤੇ ਵਾਰਡ 29 (SC-W) ਤੋਂ ਇੰਦੂ ਬਾਲਾ ਨੂੰ ਟਿਕਟ ਦਿੱਤੀ ਗਈ ਹੈ।
ਗੌਰਤਲਬ ਹੈ ਕਿ ਗੁਰਦਾਸਪੁਰ ਮਿਊਂਸੀਪਲ ਕਮੇਟੀ ਦੀਆਂ ਚੋਣਾਂ 13 ਜੂਨ 2026 ਨੂੰ ਹੋਣੀਆਂ ਹਨ।