ਗੁਰਦਾਸਪੁਰ ਪੰਜਾਬ

ਸਖ਼ਤੀ- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਨਗਣਨਾ ਵਿੱਚ ਲੱਗੀ ਡਿਊਟੀ ਨਾ ਕਰਨ ਵਾਲਿਆਂ ਵਿਰੁੱਧ ਐੱਫ ਆਈ ਦਰਜ ਕਰਨ ਦੀ ਕਾਵਾਇਦ ਸ਼ੁਰੂ

ਸਖ਼ਤੀ- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਨਗਣਨਾ ਵਿੱਚ ਲੱਗੀ ਡਿਊਟੀ ਨਾ ਕਰਨ ਵਾਲਿਆਂ ਵਿਰੁੱਧ ਐੱਫ ਆਈ ਦਰਜ ਕਰਨ ਦੀ ਕਾਵਾਇਦ ਸ਼ੁਰੂ
  • PublishedJune 1, 2026

ਡਿਊਟੀ ਵਿੱਚ ਕੁਤਾਹੀ ਵਰਤਣ ਵਾਲਿਆਂ ਖਿਲਾਫ਼ ਜਨਗਣਨਾ ਐਕਟ ਤਹਿਤ ਹੋਵੇਗੀ ਕਾਰਵਾਈ

ਗੁਰਦਾਸਪੁਰ, 1 ਜੂਨ 2026 (ਮੰਨਨ ਸੈਣੀ)। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਨਗਣਨਾ ਵਿੱਚ ਲੱਗੀ ਡਿਊਟੀ ਨਾ ਜੁਆਇੰਨ ਕਰਨ ਵਾਲਿਆਂ ਵਿਰੁੱਧ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਧਿਕਾਰੀ ਗੁਰਦਾਸਪੁਰ ਸ੍ਰੀ ਆਦਿੱਤਿਆ ਉੱਪਲ ਵਲੋਂ ਅੱਜ ਐੱਸ ਐੱਸ ਪੀ ਗੁਰਦਾਸਪੁਰ ਤੇ ਬਟਾਲਾ ਨੂੰ ਜਨਗਣਨਾ ਵਿੱਚ ਡਿਊਟੀ ਲੱਗਣ ਦੇ ਬਾਵਜੂਦ ਡਿਊਟੀ ਨਾ ਕਰਨ ਵਾਲਿਆਂ ਵਿਰੁੱਧ ਐੱਫ ਆਈ ਆਰ ਦਰਜ ਕਰਨ ਅਤੇ ਵਿਭਾਗੀ ਕਾਰਵਾਈ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਜਨਗਣਨਾ ਵਿੱਚ ਲੱਗੀ ਡਿਊਟੀ ਤੋਂ ਆਨਾਕਾਨੀ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਡਿਊਟੀ ਵਿੱਚ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Written By
The Punjab Wire