ਗੁਰਦਾਸਪੁਰ ਪੰਜਾਬ ਰਾਜਨੀਤੀ

ਧਾਰੀਵਾਲ ਨਗਰ ਕੌਂਸਲ ਚੋਣਾਂ ਅੰਦਰ ਆਪ ਦਾ ਦਬਦਬਾ: ਆਪ ਨੇ 13 ਵਿੱਚੋਂ 7 ਵਾਰਡਾਂ ਵਿੱਚ ਮਾਰੀ ਬਾਜ਼ੀ, ਅਕਾਲੀ ਦਲ ਅਤੇ ਕਾਂਗਰਸ ਨੂੰ ਵੀ ਮਿਲੀਆਂ ਸੀਟਾਂ

ਧਾਰੀਵਾਲ ਨਗਰ ਕੌਂਸਲ ਚੋਣਾਂ ਅੰਦਰ ਆਪ ਦਾ ਦਬਦਬਾ: ਆਪ ਨੇ 13 ਵਿੱਚੋਂ 7 ਵਾਰਡਾਂ ਵਿੱਚ ਮਾਰੀ ਬਾਜ਼ੀ, ਅਕਾਲੀ ਦਲ ਅਤੇ ਕਾਂਗਰਸ ਨੂੰ ਵੀ ਮਿਲੀਆਂ ਸੀਟਾਂ
  • PublishedMay 29, 2026

ਭਾਜਪਾ ਅਤੇ ਇੱਕ ਆਜ਼ਾਦ ਉਮੀਦਵਾਰ ਵੀ ਜਿੱਤੇ

ਗੁਰਦਾਸਪੁਰ, 29 ਮਈ 2026 (ਮੰਨਨ ਸੈਣੀ)। ਧਾਰੀਵਾਲ ਨਗਰ ਕੌਂਸਲ ਦੀਆਂ 2026 ਦੀਆਂ ਚੋਣਾਂ ਦੇ ਨਤੀਜੇ ਐਲਾਨ ਹੋ ਗਏ ਹਨ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਸਭ ਤੋਂ ਵੱਧ ਸੀਟਾਂ ਹਾਸਲ ਕਰਕੇ ਮੋਹਰੀ ਸਥਾਨ ਪ੍ਰਾਪਤ ਕੀਤਾ ਹੈ। ਕੁੱਲ 13 ਵਾਰਡਾਂ ਵਿੱਚੋਂ ਆਪ ਨੇ 7 ਵਾਰਡ ਜਿੱਤੇ ਹਨ।

ਜੇਤੂ ਉਮੀਦਵਾਰਾਂ ਦੇ ਵੇਰਵੇ ਅਨੁਸਾਰ ਵਾਰਡ ਨੰਬਰ 1 ਤੋਂ ਪਰਵੀਨ (ਆਪ), ਵਾਰਡ 2 ਤੋਂ ਸੁਨੀਲ ਕੁਮਾਰ (ਭਾਜਪਾ), ਵਾਰਡ 3 ਤੋਂ ਜੋਤੀ ਬਾਲਾ (ਆਪ), ਵਾਰਡ 4 ਤੋਂ ਮਨਦੀਪ ਕੌਰ (ਆਪ), ਵਾਰਡ 5 ਤੋਂ ਰਾਜਪਾਲ ਕੌਰ (ਕਾਂਗਰਸ), ਵਾਰਡ 6 ਤੋਂ ਰਮੇਸ਼ ਚੰਦ (ਆਪ), ਵਾਰਡ 7 ਤੋਂ ਰੇਖਾ ਸਿਆਲ (ਕਾਂਗਰਸ), ਵਾਰਡ 8 ਤੋਂ ਅਸ਼ਵਨੀ ਕੁਮਾਰ ਡੁੱਗਲ (ਆਪ), ਵਾਰਡ 9 ਤੋਂ ਸੁਖਵਿੰਦਰ ਕੌਰ (ਆਪ), ਵਾਰਡ 10 ਤੋਂ ਦੀਪਕ ਕੁਮਾਰ (ਆਪ), ਵਾਰਡ 11 ਤੋਂ ਸੁਨੀਤਾ ਗਿੱਲ (ਸ਼੍ਰੋਮਣੀ ਅਕਾਲੀ ਦਲ), ਵਾਰਡ 12 ਤੋਂ ਸ਼ਮਊਨ (ਸ਼੍ਰੋਮਣੀ ਅਕਾਲੀ ਦਲ) ਅਤੇ ਵਾਰਡ 13 ਤੋਂ ਸ਼ਮਸ਼ੇਰ ਸਿੰਘ (ਆਜ਼ਾਦ) ਜੇਤੂ ਰਹੇ।

ਪਾਰਟੀਵਾਰ ਨਤੀਜਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ 7, ਭਾਰਤੀ ਰਾਸ਼ਟਰੀ ਕਾਂਗਰਸ ਨੇ 2, ਸ਼੍ਰੋਮਣੀ ਅਕਾਲੀ ਦਲ ਨੇ 2, ਭਾਰਤੀਯ ਜਨਤਾ ਪਾਰਟੀ ਨੇ 1 ਅਤੇ ਇੱਕ ਆਜ਼ਾਦ ਉਮੀਦਵਾਰ ਨੇ 1 ਸੀਟ ਜਿੱਤੀ ਹੈ।

Written By
The Punjab Wire