ਪੰਜਾਬ ਰਾਜਨੀਤੀ

ਗਿੱਦੜਬਾਹਾ ਨਗਰ ਕੌਂਸਲ ਚੋਣਾਂ: ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ, ਐੱਮਪੀ ਵੜਿੰਗ ਨੂੰ ਨੋਟਿਸ

ਗਿੱਦੜਬਾਹਾ ਨਗਰ ਕੌਂਸਲ ਚੋਣਾਂ: ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ, ਐੱਮਪੀ ਵੜਿੰਗ ਨੂੰ ਨੋਟਿਸ
  • PublishedMay 25, 2026

ਗਿੱਦੜਬਾਹਾ, 25 ਮਈ 2026 (ਦੀ ਪੰਜਾਬ ਵਾਇਰ)। ਨਗਰ ਕੌਂਸਲ ਆਮ ਚੋਣਾਂ-2026 ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਉਪ-ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫ਼ਸਰ ਗਿੱਦੜਬਾਹਾ ਨੇ ਲੋਕ ਸਭਾ ਮੈਂਬਰ (ਲੁਧਿਆਣਾ) ਅਮਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

ਰਿਟਰਨਿੰਗ ਅਫ਼ਸਰ ਵੱਲੋਂ 24 ਮਈ ਨੂੰ ਜਾਰੀ ਪੱਤਰ ਅਨੁਸਾਰ ਪੋਲਿੰਗ ਮਿਤੀ 26 ਮਈ ਤੋਂ 48 ਘੰਟੇ ਪਹਿਲਾਂ ਭਾਵ 24 ਮਈ ਨੂੰ ਸਵੇਰੇ 5 ਵਜੇ ਤੋਂ ਬਾਅਦ ਵੀ ਚੋਣ ਪ੍ਰਚਾਰ ਜਾਰੀ ਰੱਖਣ ਦੀ ਸ਼ਿਕਾਇਤ ਮਿਲੀ। ਇਹ ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਧਾਰਾ 16 ਤੇ 17 ਦੀ ਸਿੱਧੀ ਉਲੰਘਣਾ ਹੈ।

ਐੱਮਪੀ ਵੜਿੰਗ ਨੂੰ 25 ਮਈ ਨੂੰ ਸਵੇਰੇ 9 ਵਜੇ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਨੋਟਿਸ ਵਿੱਚ ਸਾਫ਼ ਕਿਹਾ ਗਿਆ ਹੈ ਕਿ ਜੇ ਨਿਰਧਾਰਤ ਸਮੇਂ ਤੱਕ ਕੋਈ ਜਵਾਬ ਨਾ ਮਿਲਿਆ ਤਾਂ ਇੱਕਤਰਫ਼ਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜ਼ਿਕਰਯੋਗ ਹੈ ਕਿ ਗਿੱਦੜਬਾਹਾ ਨਗਰ ਕੌਂਸਲ ਦੀਆਂ ਆਮ ਚੋਣਾਂ 26 ਮਈ 2026 ਨੂੰ ਹੋਣੀਆਂ ਹਨ।

Written By
The Punjab Wire