Close

Recent Posts

ਕ੍ਰਾਇਮ ਗੁਰਦਾਸਪੁਰ

ਵਿਦੇਸ਼ ਭੇਜਣ ਦੇ ਝਾਂਸੇ ਦੇ ਕੇ ਠੱਗੀ ਦੇ ਦੋ ਮਾਮਲੇ; ਗੁਰਦਾਸਪੁਰ ਪੁਲਿਸ ਨੇ ਪੰਜ ਵਿਰੁੱਧ ਕੀਤੇ ਮੁਕੱਦਮੇ ਦਰਜ

ਵਿਦੇਸ਼ ਭੇਜਣ ਦੇ ਝਾਂਸੇ ਦੇ ਕੇ ਠੱਗੀ ਦੇ ਦੋ ਮਾਮਲੇ; ਗੁਰਦਾਸਪੁਰ ਪੁਲਿਸ ਨੇ ਪੰਜ ਵਿਰੁੱਧ ਕੀਤੇ ਮੁਕੱਦਮੇ ਦਰਜ
  • PublishedMay 22, 2026

ਗੁਰਦਾਸਪੁਰ, 22 ਮਈ 2026 (ਮੰਨਨ ਸੈਣੀ)। ਵਿਦੇਸ਼ ਭੇਜਣ ਦੇ ਝੂਠੇ ਵਾਅਦੇ ਕਰ ਕੇ ਲੱਖਾਂ ਰੁਪਏ ਠੱਗਣ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਗੁਰਦਾਸਪੁਰ ਪੁਲਿਸ ਨੇ ਪੰਜ ਵਿਅਕਤੀਆਂ ਵਿਰੁੱਧ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਹਨ।

ਪਹਿਲੇ ਮਾਮਲੇ ਵਿੱਚ ਖਾਨੋਵਾਲ ਨਿਵਾਸੀ ਕੁਲਬੀਰ ਸਿੰਘ (ਉਮਰ 38 ਸਾਲ) ਨੇ ਸ਼ਿਕਾਇਤ ਦਿੱਤੀ ਕਿ ਅਠਵਾਲ ਥਾਣਾ ਸੇਖਵਾਂ ਬਟਾਲਾ ਦੇ ਵਸਨੀਕ ਮੰਗਲਜੀਤ ਸਿੰਘ ਅਤੇ ਦਵਿੰਦਰ ਸਿੰਘ ਨੇ ਉਸ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 5 ਲੱਖ ਰੁਪਏ ਦੀ ਠੱਗੀ ਮਾਰੀ। ਇਹ ਮੁਕੱਦਮਾ ਬਾਅਦ ਇਨਕੁਆਰੀ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਕਲਾਨੌਰ ਦੀ ਰਿਪੋਰਟ ਤੋਂ ਬਾਅਦ ਦਰਜ ਕੀਤਾ ਗਿਆ।

ਉਥੇ ਹੀ ਦੂਜੇ ਮਾਮਲੇ ਵਿੱਚ ਤਿੱਬੜ ਨਿਵਾਸੀ ਮਨਜਿੰਦਰ ਸਿੰਘ (ਉਮਰ 26 ਸਾਲ) ਨੇ ਦੱਸਿਆ ਕਿ ਮੋਹਣੀ ਪਾਰਕ ਅੰਮ੍ਰਿਤਸਰ ਦੇ ਵਸਨੀਕ ਮਨੀਸ਼ ਕੁਮਾਰ ਅਤੇ ਦਸਮੇਸ਼ ਐਵੇਨਿਊ ਮਜੀਠਾ ਰੋਡ ਅੰਮ੍ਰਿਤਸਰ ਦੇ ਵਸਨੀਕ ਅਨੰਦਦੀਪ ਸਿੰਘ ਨੇ ਉਸ ਨੂੰ ਸਪੇਨ ਭੇਜਣ ਦਾ ਲਾਲਚ ਦੇ ਕੇ 12 ਲੱਖ 80 ਹਜ਼ਾਰ ਰੁਪਏ ਠੱਗ ਲਏ। ਇਹ ਮੁਕੱਦਮਾ ਵੀ ਬਾਅਦ ਇਨਕੁਆਰੀ ਉਪ ਕਪਤਾਨ ਪੁਲਿਸ ਡਿਟੈਕਟਿਵ ਗੁਰਦਾਸਪੁਰ ਵੱਲੋਂ ਦਰਜ ਕਰਵਾਇਆ ਗਿਆ। ਦੋਨਾਂ ਹੀ ਮਾਮਲਿਆਂ ਅੰਦਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

Written By
The Punjab Wire