Close

Recent Posts

ਕ੍ਰਾਇਮ ਗੁਰਦਾਸਪੁਰ ਪੰਜਾਬ

ਵਿਦੇਸ਼ੀ ਹੈਂਡਲਰ ਦੀਆਂ ਹਦਾਇਤਾਂ ‘ਤੇ ਗੁਰਦਾਸਪੁਰ ‘ਚ ਗ੍ਰਨੇਡ ਸੁੱਟਣ ਵਾਲੇ ਤਿੰਨ ਕਾਬੂ, ਇੱਕ ਹੋਰ ਗ੍ਰਨੇਡ ਵੀ ਬਰਾਮਦ

  • PublishedMay 17, 2026

ਸੀਸੀਟੀਵੀ ਫੁਟੇਜ, ਤਕਨੀਕੀ ਸੁਰਾਗ ਤੇ ਮਨੁੱਖੀ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ; ਯੂਏਪੀਏ ਤੇ ਵਿਸਫੋਟਕ ਪਦਾਰਥ ਕਾਨੂੰਨ ਤਹਿਤ ਮਾਮਲਾ ਦਰਜ

ਗੁਰਦਾਸਪੁਰ, 17 ਮਈ 2026(ਮੰਨਨ ਸੈਣੀ)। ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਪੰਜਾਬ ਦੇ ਸਹਿਯੋਗ ਨਾਲ 27 ਅਪ੍ਰੈਲ 2026 ਨੂੰ ਗੀਤਾ ਭਵਨ ਰੋਡ, ਗੁਰਦਾਸਪੁਰ ਨੇੜੇ ਹੋਏ ਗ੍ਰਨੇਡ ਕਾਂਡ ਦਾ ਪਰਦਾਫ਼ਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਤਕਨੀਕੀ ਸੁਰਾਗਾਂ, ਸੀਸੀਟੀਵੀ ਫੁਟੇਜ ਅਤੇ ਮਨੁੱਖੀ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਦੁਕਾਨ ਦੇ ਬਾਹਰ ਹੱਥ-ਗ੍ਰਨੇਡ ਸੁੱਟਣ ਵਾਲੇ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਗਈ। ਜਾਂਚ ਦੌਰਾਨ ਇੱਕ ਮੁਲਜ਼ਮ ਦੇ ਘਰੋਂ ਇੱਕ ਹੋਰ ਹੱਥ-ਗ੍ਰਨੇਡ ਵੀ ਬਰਾਮਦ ਕੀਤਾ ਗਿਆ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਦੇਸ਼ ਵਿੱਚ ਬੈਠੇ ਇੱਕ ਹੈਂਡਲਰ ਦੀਆਂ ਹਦਾਇਤਾਂ ‘ਤੇ ਕੰਮ ਕਰ ਰਹੇ ਸਨ ਅਤੇ ਉਕਤ ਹੈਂਡਲਰ ਵੱਲੋਂ ਹੀ ਦੋਵੇਂ ਹੱਥ-ਗ੍ਰਨੇਡ ਮੁਹੱਈਆ ਕਰਵਾਏ ਗਏ ਸਨ। ਪੁਲਿਸ ਹੁਣ ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਸਹਾਇਕ ਨੈੱਟਵਰਕ ਨਾਲ ਸੰਬੰਧਿਤ ਅਗਲੇ ਤੇ ਪਿਛਲੇ ਸੰਪਰਕਾਂ ਦੀ ਜਾਂਚ ਕਰ ਰਹੀ ਹੈ।

ਥਾਣਾ ਸਿਟੀ ਗੁਰਦਾਸਪੁਰ ਵਿਖੇ ਮੁਲਜ਼ਮਾਂ ਵਿਰੁੱਧ ਯੂਏਪੀਏ ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਸੂਬੇ ਵਿੱਚ ਅਮਨ-ਚੈਨ, ਸੁਰੱਖਿਆ ਅਤੇ ਜਨਤਕ ਸਲਾਮਤੀ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਦੱਸਣ ਯੋਗ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਇਸ ਸਬੰਧੀ ਪ੍ਰੈੱਸ ਕਾਨਫਰੰਸ ਰੱਖੀ ਗਈ ਹੈ ਜਿਸ ਵਿੱਚ ਅਹਿਮ ਖੁਲਾਸੇ ਕੀਤੇ ਜਾਣਗੇ।

Written By
The Punjab Wire