ਮੁੱਖ ਖ਼ਬਰ

ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ: ਤਰੁਣਪ੍ਰੀਤ ਸੌਂਧ ਨੂੰ ਮਿਲਿਆ ਬਿਜਲੀ ਵਿਭਾਗ, ਅਮਨ ਅਰੋੜਾ ਹੁਣ ਸੰਭਾਲਣਗੇ ਉਦਯੋਗ ਮੰਤਰਾਲਾ

ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ: ਤਰੁਣਪ੍ਰੀਤ ਸੌਂਧ ਨੂੰ ਮਿਲਿਆ ਬਿਜਲੀ ਵਿਭਾਗ, ਅਮਨ ਅਰੋੜਾ ਹੁਣ ਸੰਭਾਲਣਗੇ ਉਦਯੋਗ ਮੰਤਰਾਲਾ
  • PublishedMay 11, 2026

​ਚੰਡੀਗੜ੍ਹ,11 ਮਈ 2026 (ਦੀ ਪੰਜਾਬ ਵਾਇਰ) ।ਪੰਜਾਬ ਦੀ ਮਾਨ ਸਰਕਾਰ ਵੱਲੋਂ ਅੱਜ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪ੍ਰਸ਼ਾਸਨਿਕ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਕਈ ਅਹਿਮ ਮੰਤਰਾਲਿਆਂ ਦੀ ਜ਼ਿੰਮੇਵਾਰੀ ਇਧਰੋਂ-ਉਧਰ ਕੀਤੀ ਗਈ ਹੈ।

ਮੁੱਖ ਤਬਦੀਲੀਆਂ:

  • ਤਰੁਣਪ੍ਰੀਤ ਸਿੰਘ ਸੌਂਧ: ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੂੰ ਹੁਣ ਬਿਜਲੀ ਵਿਭਾਗ (Power Department) ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।
  • ਹਰਜੋਤ ਸਿੰਘ ਬੈਂਸ: ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਥਾਨਕ ਸਰਕਾਰਾਂ ਬਾਰੇ ਵਿਭਾਗ (Local Body Department) ਦੀ ਕਮਾਨ ਦਿੱਤੀ ਗਈ ਹੈ।
  • ਅਮਨ ਅਰੋੜਾ: ਸੀਨੀਅਰ ਆਗੂ ਅਤੇ ਮੰਤਰੀ ਅਮਨ ਅਰੋੜਾ ਹੁਣ ਉਦਯੋਗ ਵਿਭਾਗ (Industry Department) ਦੀ ਜ਼ਿੰਮੇਵਾਰੀ ਸੰਭਾਲਣਗੇ।

ਦੱਸਣ ਯੋਗ ਹੈ ਕਿ ਇਹ ਸਭ ਮਹਿਕਮੇ ਸੰਜੀਵ ਅਰੋੜਾ ਕੋਲ ਸਨ ਜਿਨਾਂ ਨੂੰ ਈਡੀ ਵੱਲੋਂ ਪਿਛਲੇ ਦਿਨੀਂ ਗ੍ਰਿਫਤਾਰ ਕੀਤਾ ਗਿਆ ਸੀ।

Written By
The Punjab Wire