ਗੁਰਦਾਸਪੁਰ, 11 ਮਈ 2026 (ਮੰਨਨ ਸੈਣੀ)। ਪੰਜਾਬ ਅੰਦਰ ਨਗਰ ਕੌਂਸਿਲ ਅਤੇ ਨਗਰ ਨਿਗਮ ਦੀਆਂ ਚੋਣਾਂ ਦੀ ਬਿਗਲ ਵੱਜ ਗਿਆ ਹੈ। ਪਰ ਸਟੇਟ ਇਲੇਕਸ਼ਨ ਕਮੀਸ਼ਨ ਵੱਲੋਂ ਜਾਰੀ ਸੂਚੀ ਅਨੁਸਾਰ ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅੰਦਰ ਫਿਲਹਾਲ ਖ਼ਬਰ ਲਿਖੇ ਜਾਣ ਤੱਕ ਚੋਣਾਂ ਨਹੀਂ ਹੋਣ ਜਾ ਰਹੀਆਂ।
ਹੇਠਾਂ ਨਗਰ ਕੌਂਸਿਲ ਅਤੇ ਨਗਰ ਨਿਗਮ ਦੀਆਂ ਲਿਸਟਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਅੰਦਰ ਚੋਣਾਂ ਹੋਣ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਾਨਯੋਗ ਅਦਾਲਤ ਅੰਦਰ ਕਈ ਥਾਵਾਂ ਤੋਂ ਰਿੱਟਾ ਪਈਆਂ ਸਨ। ਹਾਲਾਕਿ ਇਸ ਸੰਬੰਧੀ ਫੈਸਲਾ ਮਾਨਯੋਗ ਅਦਾਲਤਾਂ ਤੋਂ ਆ ਚੁੱਕਾ ਪਰ ਕੁਝ ਕੂ ਟੈਕਨੀਕਲ ਕਾਰਨਾਂ ਕਾਰਨ ਇਹ ਚੋਣਾ ਦੀ ਤਰੀਕ ਇਸ ਲਿਸਟ ਅੰਦਰ ਜਾਰੀ ਨਹੀਂ ਕੀਤੀ ਗਈ ਹੈ। ਉਧਰ ਇਸ ਸੰਬੰਧੀ ਸਟੇਟ ਇਲੇਕਸ਼ਨ ਕਮਿਸ਼ਨ ਦੀ ਸਕੱਤਰ ਰਾਜਦੀਪ ਕੌਰ ਦਾ ਕਹਿਣਾ ਹੈ ਕਿ ਲੋਕਲ ਬਾਡੀਜ ਵੱਲੋਂ ਜਿਹੜ੍ਹਿਆ ਲਿਸਟਾਂ ਦਿੱਤੀਆ ਗਈ ਸਨ ਉਨ੍ਹਾਂ ਤੇ ਚੋਣਾਂ ਇਸ ਫੇਸ ਦੌਰਾਨ ਹੋਣ ਜਾ ਰਹੀਆਂ ਹਨ।