ਖੇਤਾਂ ਵਿੱਚ ਅੱਗ ਲਗਾ ਕੇ ਆਦੇਸ਼ਾਂ ਦੀ ਉਲੰਘਣ ਕਰਨ ਦੇ ਮਾਮਲੇ ਵਿੱਚ 2 ਲੋਕਾਂ ਖਿਲਾਫ ਕੇਸ ਦਰਜ
ਗੁਰਦਾਸਪੁਰ, 7 ਅਪ੍ਰੈਲ 2026 (ਮੰਨਨ ਸੈਣੀ)–ਖੇਤਾਂ ਵਿੱਚ ਕਣਕ ਦੀ ਨਾੜ੍ਹ ਨੂੰ ਅੱਗ ਲਗਾ ਕੇ ਜਿਲ੍ਹਾਂ ਪ੍ਰਸ਼ਾਸ਼ਨ ਦੇ ਆਦੇਸ਼ਾਂ ਦੀ ਉਲੰਘਣ ਕਰਨ ਦੇ ਮਾਮਲੇ ਵਿੱਚ ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪਿੰਡ ਲੱਖੋਵਾਲ ਵਿੱਚ ਪ੍ਰਾਪਤ ਲੋਕੇਸ਼ਨ ਤੋਂ ਪਤਾ ਲੱਗਾ ਕਿ ਖੇਤਾਂ ਵਿੱਚ ਅੱਗ ਲਗਾਈ ਗਈ ਹੈ। ਕਲੱਸਟਰ ਅਧਿਕਾਰੀ ਬਲਾਕ ਧਾਰੀਵਾਲ ਦਿਲਬਾਗ ਸਿੰਘ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਕਿਸਾਨ ਕਾਬਲ ਸਿੰਘ ਵਾਸੀ ਅਲਾਵਲਪੁਰ ਨੇ ਕਣਕ ਦੀ ਨਾੜ੍ਹ ਨੂੰ ਅੱਗ ਲਗਾਈ ਹੋਈ ਸੀ। ਜਿਸਦੇ ਖਿਲਾਫ ਥਾਣਾ ਤਿਬੜ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਕਾਹਨੂਵਾਨ ਅਧੀਨ ਪੈਂਦੇ ਪਿੰਡ ਕੀੜੀ ਅਫ਼ਗਾਨਾ ਵਿੱਚ ਪ੍ਰਾਪਤ ਲੋਕੇਸ਼ਨ ਤੋਂ ਪਤਾ ਲੱਗਾ ਕੇ ਕਿਸੇ ਨੇ ਖੇਤਾਂ ਵਿੱਚ ਅੱਗ ਲਗਾਈ ਹੈ। ਕਲੱਸਟਰ ਅਧਿਕਾਰੀ ਕੁਲਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਖੇਤਾਂ ਵਿੱਚ ਸੁਆਹ ਪਈ ਸੀ।