ਖੇਡ ਸੰਸਾਰ ਗੁਰਦਾਸਪੁਰ

ਖਾਲਸਾ ਸਪੋਰਟਸ ਅਕੈਡਮੀ ਗੁਰਦਾਸਪੁਰ ਦੇ ਫੈਸਿੰਗ ਖਿਡਾਰੀਆਂ ਨੇ ਰਾਜ ਪੱਧਰੀ ਚੈਂਪੀਅਨਸ਼ਿਪ ’ਚ 5 ਤਗਮੇ ਜਿੱਤੇ

ਖਾਲਸਾ ਸਪੋਰਟਸ ਅਕੈਡਮੀ ਗੁਰਦਾਸਪੁਰ ਦੇ ਫੈਸਿੰਗ ਖਿਡਾਰੀਆਂ ਨੇ ਰਾਜ ਪੱਧਰੀ ਚੈਂਪੀਅਨਸ਼ਿਪ ’ਚ 5 ਤਗਮੇ ਜਿੱਤੇ
  • PublishedMay 6, 2026

3 ਖਿਡਾਰੀਆਂ ਦੀ ਨੈਸ਼ਨਲ ਚੈਂਪੀਅਨਸ਼ਿਪ ਲਈ ਹੋਈ ਚੋਣ

ਗੁਰਦਾਸਪੁਰ, 6 ਮਈ 2026 (ਮੰਨਨ ਸੈਣੀ )। ਖਾਲਸਾ ਸਪੋਰਟਸ ਅਕੈਡਮੀ ਗੁਰਦਾਸਪੁਰ ਦੇ ਫੈਂਸਿੰਗ (ਤਲਵਾਰਬਾਜੀ) ਦੇ ਖਿਡਾਰੀਆਂ ਨੇ ਸੰਗਰੂਰ ਵਿਖੇ ਹੋਈ ਰਾਜ ਪੱਧਰੀ (ਅੰਡਰ-17) ਫੈਂਸਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸਨ ਕਰਕੇ ਪੰਜ (ਇਕ ਸੋਨੇ ਅਤੇ ਚਾਰ ਕਾਂਸੇ ਦੇ ਤਗਮੇ) ਤਗਮੇਂ ਜਿੱਤ ਕੇ ਜ਼ਿਲਾ ਗੁਰਦਾਸਪੁਰ, ਆਪਣੀ ਅਕੈਡਮੀ, ਕੋਚਾਂ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਖਾਲਸਾ ਸਪੋਰਟਸ ਅਕੈਡਮੀ ਗੁਰਦਾਸਪੁਰ ਦੇ ਤਿੰਨ ਫੈਸਿੰਗ ਖਿਡਾਰੀਆਂ (ਮਨਰਾਜ ਸਿੰਘ, ਐਰੋਨ ਕੁਮਾਰ ਅਤੇ ਹਰਗੁਣ ਸਿੰਘ) ਦੀ ਕੌਮੀ ਪੱਧਰ ਫੈਸਿੰਗ ਮੁਕਾਬਲਿਆਂ ਲਈ ਚੋਣ ਹੋਈ ਹੈ। ਇਸ ਸਬੰਧੀ ਖਾਲਸਾ ਸਪੋਰਟਸ ਅਕੈਡਮੀ ਗੁਰਦਾਸਪੁਰ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ ਅਤੇ ਫੈਂਸਿੰਗ ਕੋਚ ਮਨਦੀਪ ਸਿੰਘ ਵਿੱਕੀ ਤੇ ਕੋਚ ਹਰਦੀਪ ਸਿੰਘ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਅੰਡਰ-17 ਫੈਂਸਿੰਗ ਮੁਕਾਬਲੇ ਸੰਗਰੂਰ ਵਿਖੇ ਹੋਏ।

ਇਨਾਂ ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ ਦੌਰਾਨ ਈਵੈਂਟ ਸੈਬਰ ਵਿਅਕਤੀਗਤ ਮੁਕਾਬਲਿਆਂ ਵਿੱਚੋਂ ਮਨਰਾਜ ਸਿੰਘ ਨੇ ਸੋਨ ਤਗਮਾ ਅਤੇ ਐਰੋਨ ਕੁਮਾਰ ਨੇ ਕਾਂਸੇ ਦਾ ਤਗਮਾ ਜਿੱਤਿਆ। ਈਵੈਂਟ ਇੱਪੀ ਵਿਅਕਤੀਗਤ ਮੁਕਾਬਲਿਆਂ ਵਿੱਚ ਹਰਗੁਣ ਸਿੰਘ ਨੇ ਕਾਂਸੇ ਦਾ ਤਗਮਾ ਜਿੱਤਿਆ, ਜਦਕਿ ਈਵੈਂਟ ਇਪੀ ਟੀਮ ਮੁਕਾਬਲਿਆਂ ਵਿੱਚ ਹਰਗੁਨ ਸਿੰਘ ਅਤੇ ਅਨਹਦ ਸਿੰਘ ਨੇ ਕਾਂਸੇ ਦੇ ਤਗਮੇਂ ਜਿੱਤੇ ਹਨ। ਇਨਾਂ ਖਿਡਾਰੀਆਂ ਵਿੱਚੋਂ ਮਨਰਾਜ ਸਿੰਘ,ਐਰਨ ਕੁਮਾਰ ਅਤੇ ਹਰਗੁਣ ਸਿੰਘ ਦੀ ਨੈਸ਼ਨਲ ਚੈਂਪੀਅਨਸਿਪ ਲਈ ਚੋਣ ਹੋਈ ਹੈ। ਪ੍ਰਿੰਸੀਪਲ ਹਰਜਿੰਦਰ ਸਿੰਘ ਅਤੇ ਫੈਂਸਿੰਗ ਕੋਚ ਮਨਦੀਪ ਸਿੰਘ ਵਿੱਕੀ ਤੇ ਕੋਚ ਹਰਦੀਪ ਸਿੰਘ ਨੇ ਕਿਹਾ ਇਸ ਰਾਜ ਪੱਧਰੀ ਫੈਂਸਿੰਗ ਚੈਂਪੀਅਨਸ਼ਿਪ ਵਿੱਚੋਂ ਤਗਮੇਂ ਜੇਤੂ, ਜ਼ਿਲ੍ਹਾ ਗੁਰਦਾਸਪੁਰ ਵਲੋਂ ਖਾਲਸਾ ਸਪੋਰਟਸ ਅਕੈਡਮੀ ਦੇ ਹੀ ਤਿੰਨ ਖਿਡਾਰੀਆਂ ਦੀ ਚੋਣ ਨੈਸ਼ਨਲ ਚੈਂਪੀਅਨਸ਼ਿਪ ਲਈ ਹੋਣਾ ਖਾਲਸਾ ਸਪੋਰਟਸ ਅਕੈਡਮੀ ਅਤੇ ਜ਼ਿਲ੍ਹੇ ਲਈ ਬੜੇ ਮਾਣ ਵਾਲੀ ਗੱਲ ਹੈ। ਤਗਮੇਂ ਜੇਤੂ ਖਿਡਾਰੀਆਂ ਦਾ

ਖਾਲਸਾ ਸਪੋਰਟਸ ਅਕੈਡਮੀ ਗੁਰਦਾਸਪੁਰ ਵਿਖੇ ਪਹੁੰਚਣ ’ਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਖਿਡਾਰੀਆਂ, ਉਨਾਂ ਦੇ ਕੋਚਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।

Written By
The Punjab Wire