ਗੁਰਦਾਸਪੁਰ ਪੰਜਾਬ

ਆਪ ਨੇ ਗੁਰਦਾਸਪੁਰ ਨਗਰ ਕੌਂਸਲ ਸਕ੍ਰੀਨਿੰਗ ਕਮੇਟੀ ਦਾ ਕੀਤਾ ਐਲਾਨ, ਰਮਨ ਬਹਿਲ ਹਲਕਾ ਇੰਚਾਰਜ ਨਿਯੁਕਤ

ਆਪ ਨੇ ਗੁਰਦਾਸਪੁਰ ਨਗਰ ਕੌਂਸਲ ਸਕ੍ਰੀਨਿੰਗ ਕਮੇਟੀ ਦਾ ਕੀਤਾ ਐਲਾਨ, ਰਮਨ ਬਹਿਲ ਹਲਕਾ ਇੰਚਾਰਜ ਨਿਯੁਕਤ
  • PublishedMay 6, 2026

ਗੁਰਦਾਸਪੁਰ, 6 ਮਈ 2026 (ਮੰਨਨ ਸੈਣੀ)। ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਨਗਰ ਕੌਂਸਲ ਦੀ ਸਕ੍ਰੀਨਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਸੂਬਾ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਪਾਰਟੀ ਦੇ ਸੂਬਾਈ ਆਗੂ ਅਤੇ ਗੁਰਦਾਸਪੁਰ ਹਲਕੇ ਦੇ ਇੰਚਾਰਜ ਰਮਨ ਬਹਿਲ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਪੰਜ ਮੈਂਬਰੀ ਇਸ ਕਮੇਟੀ ਵਿੱਚ ਲਾਲ ਚੰਦ ਕਟਾਰੂਚੱਕ ਮੰਤਰੀ ਇੰਚਾਰਜ, ਗੁਰਦੇਵ ਸਿੰਘ ਲਖਨਾ ਸੂਬਾ ਸਕੱਤਰ, ਜੋਬਨ ਰੰਧਾਵਾ ਜ਼ਿਲ੍ਹਾ ਇੰਚਾਰਜ, ਰਮਨ ਬਹਿਲ ਹਲਕਾ ਇੰਚਾਰਜ ਅਤੇ ਭਰਤ ਭੂਸ਼ਣ ਸ਼ਰਮਾ ਚੇਅਰਮੈਨ ਵਜੋਂ ਸ਼ਾਮਲ ਹਨ। ਇਹ ਕਮੇਟੀ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦੀ ਛਾਣਬੀਣ ਦਾ ਕੰਮ ਕਰੇਗੀ।

Written By
The Punjab Wire