ਗੁਰਦਾਸਪੁਰ

ਰਮਨ ਬਹਿਲ ਵੱਲੋਂ ਹਯਾਤ ਨਗਰ ਵਿੱਚ ਅਧੁਨਿਕ ਖੇਡ ਮੈਦਾਨ ਨੌਜਵਾਨਾਂ ਨੂੰ ਸਮਰਪਿਤ

ਰਮਨ ਬਹਿਲ ਵੱਲੋਂ ਹਯਾਤ ਨਗਰ ਵਿੱਚ ਅਧੁਨਿਕ ਖੇਡ ਮੈਦਾਨ ਨੌਜਵਾਨਾਂ ਨੂੰ ਸਮਰਪਿਤ
  • PublishedMay 4, 2026

ਕਿਹਾ -ਪੰਜਾਬ ਸਰਕਾਰ ਵੱਲੋਂ 3100 ਖੇਡ ਮੈਦਾਨਾਂ ਦਾ ਅੱਜ ਆਨਲਾਈਨ ਕੀਤਾ ਗਿਆ ਉਦਘਾਟਨ

ਗੁਰਦਾਸਪੁਰ, 4 ਮਈ 2026 (ਮੰਨਨ ਸੈਣੀ )। ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਪੰਜਾਬ ਦੇ ਸਾਂਝੇ ਉਪਰਾਲੇ ਹੇਠ ਪੰਜਾਬ ਰਾਜ ਵਿੱਚ ਉਸਾਰੇ ਜਾ ਰਹੇ 3100 ਖੇਡ ਮੈਦਾਨਾਂ ਦੇ ਪਹਿਲੇ ਚਰਨ ਅਧੀਨ ਅੱਜ ਸ. ਭਗਵੰਤ ਸਿੰਘ ਮਾਨ, ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ, ਕੈਬਨਿਟ ਮੰਤਰੀ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵੱਲੋਂ ਸਮੂਹ ਪੰਜਾਬ ਦੇ ਖੇਡ ਮੈਦਾਨਾਂ ਦਾ ਆਨਲਾਈਨ ਉਦਘਾਟਨ ਕਰਕੇ ਖੇਡ ਮੈਦਾਨ ਪੰਜਾਬ ਦੇ ਨੌਜਵਾਨਾਂ ਨੂੰ ਸਮਰਪਿਤ ਕੀਤੇ ਗਏ।

ਇਸ ਤਹਿਤ ਹਲਕਾ ਗੁਰਦਾਸਪੁਰ ਦੇ ਗ੍ਰਾਮ ਪੰਚਾਇਤ ਹਯਾਤ ਨਗਰ ਵਿੱਚ ਤਕਰੀਬਨ 21 ਲੱਖ 53 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਅਧੁਨਿਕ ਖੇਡ ਮੈਦਾਨ ਸ੍ਰੀ ਰਮਨ ਬਹਿਲ, ਹਲਕਾ ਇੰਚਾਰਜ ਗੁਰਦਾਸਪੁਰ ਵੱਲੋਂ ਆਪਣੇ ਕਰ ਕਮਲਾਂ ਨਾਲ ਉਦਘਾਟਨ ਕਰਕੇ ਨੌਜਵਾਨਾਂ ਨੂੰ ਸਮਰਪਿਤ ਕੀਤਾ ਗਿਆ।

ਇਸ ਖੇਡ ਮੈਦਾਨ ਵਿੱਚ ਵਾਲੀਬਾਲ ਅਤੇ ਫੁੱਟਬਾਲ ਖੇਡਾਂ ਲਈ ਵਿਸ਼ੇਸ਼ ਸੁਵਿਧਾਵਾਂ ਉਪਲਬਧ ਹਨ। ਇਸ ਤੋਂ ਇਲਾਵਾ ਛੋਟੇ ਬੱਚਿਆਂ ਲਈ ਵੱਖਰਾ ਪਲੇ ਗਰਾਉਂਡ ਵੀ ਤਿਆਰ ਕੀਤਾ ਗਿਆ ਹੈ। ਮੈਦਾਨ ਵਿੱਚ ਸੈਰ ਕਰਨ ਲਈ ਮਿੱਟੀ ਦਾ ਟਰੈਕ, ਚੇਨ ਲਿੰਕ ਫੈਂਸਿੰਗ, ਸਬਮਰਸੀਬਲ ਪੰਪ, ਪੀਣ ਵਾਲੇ ਪਾਣੀ ਦੀ ਸੁਵਿਧਾ, ਲਾਈਟਾਂ ਅਤੇ ਬਾਥਰੂਮ ਆਦਿ ਦੀ ਵੀ ਵਿਵਸਥਾ ਕੀਤੀ ਗਈ ਹੈ। ਇਹ ਮੈਦਾਨ ਪਿੰਡ ਵਾਸੀਆਂ ਲਈ ਇਕ ਅਧੁਨਿਕ ਅਤੇ ਸੁਵਿਧਾਜਨਕ ਖੇਡ ਕੇਂਦਰ ਵਜੋਂ ਤਿਆਰ ਕੀਤਾ ਗਿਆ ਹੈ।

ਇਸ ਮੌਕੇ ਸ੍ਰੀ ਰਮਨ ਬਹਿਲ ਵੱਲੋਂ ਬੱਚਿਆਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿੱਚ ਹੋਰ 29 ਖੇਡ ਮੈਦਾਨ ਵੀ ਤਿਆਰ ਕੀਤੇ ਜਾ ਰਹੇ ਹਨ, ਜੋ ਜਲਦ ਹੀ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਵਲੋਂ ਖਿਡਾਰੀਆਂ ਨੂੰ ਸਪਰੋਟਸ ਕਿੱਟਾਂ ਵੀ ਵੰਡੀਆਂ ਗਈਆਂ।

ਇਸ ਮੌਕੇ ਰਣਜੀਤ ਸਿੰਘ ਰਾਣਾ ਚੇਅਰਮੈਨ ਬਲਾਕ ਸ਼ਾਮਤੀ ਪਿੰਡ ਬਾਬਰੀ, ਸ ਓਂਕਾਰ ਸਿੰਘ ਨਾਗੀ ਸਰਪੰਚ ਪਿੰਡ ਹਯਾਤ ਨਗਰ, ਸ ਸੁੱਖਵਿੰਦਰ ਸਿੰਘ ਕਿਸਾਨ ਵਿੰਗ ਹਲਕਾ ਕੋਆਰਡੀਨੇਟਰ, ਅਜੈ ਬਹਿਲ, ਧਰੁਵ ਬਹਿਲ, ਕਬੀਰ ਬਹਿਲ, ਅਮਨ ਬਹਿਲ, ਹਿਤੇਸ਼ ਮਹਾਜਨ ਟਰੱਸਟੀ ਇਮਪਰੂਮੈਂਟ, ਰੂਪੇਸ਼ ਬਿੱਟੂ ਬਲਾਕ ਕੋਆਰਡੀਨੇਟਰ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਮੈਂਬਰ ਵੀ ਹਾਜ਼ਰ ਸਨ।

Written By
The Punjab Wire