ਸਿੱਖਿਆ ਗੁਰਦਾਸਪੁਰ

ਐੱਚ.ਆਰ.ਏ. ਲੋਟਸ ਸਕੂਲ ਦਾ ਸ਼ਾਨਦਾਰ ਨਤੀਜਾ – ICSE ਦਸਵੀਂ ਵਿੱਚ 100% ਸਫ਼ਲਤਾ, ਸਾਰੇ 26 ਵਿਦਿਆਰਥੀ ਪਹਿਲੀ ਡਵਿਜਨ ਵਿੱਚ ਪਾਸ

ਐੱਚ.ਆਰ.ਏ. ਲੋਟਸ ਸਕੂਲ ਦਾ ਸ਼ਾਨਦਾਰ ਨਤੀਜਾ – ICSE ਦਸਵੀਂ ਵਿੱਚ 100% ਸਫ਼ਲਤਾ, ਸਾਰੇ 26 ਵਿਦਿਆਰਥੀ ਪਹਿਲੀ ਡਵਿਜਨ ਵਿੱਚ ਪਾਸ
  • PublishedMay 2, 2026

ਜੋਤਸਨਾ ਅਤੇ ਰਿਧਿਮਾ ਨੇ 91.4% ਨਾਲ ਸਾਂਝਾ ਪਹਿਲਾ ਸਥਾਨ ਹਾਸਲ ਕੀਤਾ

ਗੁਰਦਾਸਪੁਰ, 2 ਮਈ 2026 (ਦੀ ਪੰਜਾਬ ਵਾਇਰ)। ਐੱਚ.ਆਰ.ਏ. ਲੋਟਸ ਸਕੂਲ, ਗੁਰਦਾਸਪੁਰ ਨੇ ICSE ਦਸਵੀਂ ਜਮਾਤ ਦੇ ਇਮਤਿਹਾਨ ਵਿੱਚ ਇਸ ਸਾਲ 100% ਨਤੀਜਾ ਦੇ ਕੇ ਮਾਣ ਵਾਲੀ ਪ੍ਰਾਪਤੀ ਕੀਤੀ ਹੈ। ਦਸਵੀਂ ਜਮਾਤ ਦੇ ਸਾਰੇ 26 ਵਿਦਿਆਰਥੀ ਪਹਿਲੀ ਡਵਿਜਨ ਵਿੱਚ ਕਾਮਯਾਬ ਹੋਏ ਹਨ।

ਜਾਰੀ ਕੀਤੀ ਸੂਚੀ ਮੁਤਾਬਕ ਜੋਤਸਨਾ ਅਤੇ ਰਿਧਿਮਾ ਨੇ 91.4% ਅੰਕ ਹਾਸਲ ਕਰਕੇ ਸਾਂਝੇ ਤੌਰ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੰਨਤ ਸ਼ਰਮਾ (90.2%) ਦੂਜੇ ਅਤੇ ਹੀਰਤ (87.4%) ਤੀਜੇ ਸਥਾਨ ‘ਤੇ ਰਹੀ। ਵ੍ਰਿੱਧੀ (87.2%) ਚੌਥੇ, ਅਵਯੁਕਤ ਸ਼ਰਮਾ ਅਤੇ ਕਨਿਕਾ ਖੰਨਾ (86.4%) ਸਾਂਝੇ ਪੰਜਵੇਂ, ਵੰਸ਼ਿਕਾ (84.6%) ਛੇਵੇਂ, ਹਿਤਾਂਸ਼ੀ (83.8%) ਸੱਤਵੇਂ, ਜਸਮੀਨ (82.4%) ਅੱਠਵੇਂ, ਸ਼ਾਯਨਾ (81.4%) ਨੌਵੇਂ ਅਤੇ ਨਵਦੀਪ (81.2%) ਦਸਵੇਂ ਸਥਾਨ ‘ਤੇ ਰਿਹਾ।

ਟੌਪ 10 ਤੋਂ ਇਲਾਵਾ ਬਾਕੀ ਸਾਰੇ ਵਿਦਿਆਰਥੀਆਂ ਨੇ ਵੀ ਪਹਿਲੀ ਵੰਡ ਵਿੱਚ ਪਾਸ ਹੋ ਕੇ ਸਕੂਲ ਦਾ ਨਾਂਅ ਰੁਸ਼ਨਾਇਆ।

ਸਕੂਲ ਪ੍ਰਬੰਧਨ ਅਤੇ ਪ੍ਰਿੰਸੀਪਲ ਨੇ ਇਸ ਕਾਮਯਾਬੀ ‘ਤੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਫ਼ਲਤਾ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਲਗਨ ਦਾ ਸਿੱਟਾ ਹੈ।

Written By
The Punjab Wire